ਲੇਬਰ ਦੀ ਬਹੁ-ਸਭਿਆਚਾਰੀ ਸਬੰਧ ਕਾਇਮ ਕਰਨ ਵਾਲੀ ਟਾਸਕਫੋਰਸ ਦੇ ਬਾਰੇ

English – Ελληνικά – हिंदी – Italiano – Español – Tiếng Việt – عربى – 中文 – Pilipino – ਪੰਜਾਬੀ – 한국어

1973 ਵਿੱਚ ਨਸਲੀ ਵਿਤਕਰੇ ਦੇ ਕਾਨੂੰਨ ਨੂੰ ਪੇਸ਼ ਕਰਨ ਤੋਂ ਲੈ ਕੇ, ਆਸਟ੍ਰੇਲੀਅਨ ਲੇਬਰ ਪਾਰਟੀ (ਏ ਐਲ ਪੀ) ਆਸਟ੍ਰੇਲੀਆ ਦੀਆਂ ਕਦਰਾਂ ਕੀਮਤਾਂ ਤੇ ਸਮਾਜਿਕ ਤੌਰ ਤੇ ਸੰਯੁਕਤ ਹੋਣ ਦੀ ਪ੍ਰਵਿਰਤੀ ਦੇ ਮੀਲ ਪੱਥਰਾਂ ਵਜੋਂ ਬਹੁ-ਸਭਿਆਚਾਰੀ ਨੀਤੀ ਦੀ ਹਿਮਾਇਤੀ ਰਹੀ ਹੈ।

ਜਿੰਨੇ ਵੀ ਸੰਭਵ ਹੋ ਸਕਣ ਉਨ੍ਹੇਂ ਹੀ ਲੋਕਾਂ ਦੇ ਰਾਹੀਂ ਕੇਂਦਰੀ ਲੇਬਰ ਦੀਆਂ ਨੀਤੀਆਂ ਅਤੇ ਸਮਾਜਿਕ ਤੌਰ ਤੇ ਸੰਯੁਕਤ ਹੋਣ ਦੀ ਪ੍ਰਵਿਰਤੀ ਨੂੰ ਅਤੇ ਆਸਟ੍ਰੇਲੀਅਨ ਵਜੋਂ ਪਛਾਣ ਵਿੱਚ ਬਹੁ-ਸਭਿਆਚਾਰ ਦੀ ਭੂਮਿਕਾ ਅਤੇ ਬਹੁ-ਸਭਿਆਚਾਰੀ ਆਸਟ੍ਰੇਲੀਆ ਦੇ ਨਾਲ ਸਬੰਧ ਕਾਇਮ ਕਰਨ ਲਈ, ਦੱਸਣ ਵਿੱਚ ਸਹਾਇਤਾ ਕਰਨ ਵਾਸਤੇ ਏ ਐਲ ਪੀ ਨੇ ਬਹੁ-ਸਭਿਆਚਾਰੀ ਸਬੰਧ ਕਾਇਮ ਕਰਨ ਵਾਲੀ ਟਾਸਕਫੋਰਸ ਦੀ ਸ਼ੁਰੂਆਤ ਕੀਤੀ ਹੈ ।

ਟਾਸਕਫੋਰਸ ਬਹੁ-ਸਭਿਆਚਾਰੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਨੀਤੀਆਂ ਦੀ ਪੜਤਾਲ ਕਰੇਗੀ ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਕੇਂਦਰੀ ਸਰਕਾਰ ਦੀਆਂ ਸੇਵਾਵਾਂ ਤੱਕ ਪਹੁੰਚ ਦੀ ਗੁਣਵੱਤਾ
  • ਛੋਟੇ ਵਪਾਰਾਂ, ਉੱਦਮ ਕਰਨ ਵਾਲਿਆਂ ਅਤੇ ਕਾਢਾਂ ਦੇ ਖੇਤਰ ਵਿੱਚ ਪ੍ਰਦਾਨ ਕੀਤਾ ਜਾ ਰਿਹਾ ਮੌਜੂਦਾ ਸਹਿਯੋਗ
  • ਕੇਂਦਰੀ ਸਰਕਾਰ ਦੀਆਂ ਸੇਵਾਵਾਂ ਤੱਕ ਪਹੁੰਚ ਵਿੱਚ ਰੋਕਾਂ ਅਤੇ ਲੋੜਾਂ ਦੇ ਸਬੰਧ ਵਿੱਚ (ਬਹੁ-ਸਭਿਆਚਾਰੀ ਵਪਾਰਕ ਸਲਾਹ ਸੇਵਾਵਾਂ ਉਪਰ ਧਿਆਨ ਕੇਂਦਰਿਤ ਕਰਕੇ)
  • ਨੈਟਵਰਕਿੰਗ ਅਤੇ ਸਾਂਝੇਦਾਰੀਆਂ ਦੇ ਮੌਕੇ ਜੋ ਕਿ ਭਾਈਚਾਰੇ ਦੇ ਸਮੂਹਾਂ ਨੂੰ ਕੇਂਦਰੀ ਸਰਕਾਰ ਦੀਆਂ ਸੇਵਾਵਾਂ ਨਾਲ ਜੋੜਨ ਵਿੱਚ ਸਹਾਇਤਾ ਕਰਨ।

ਇਹਨਾਂ ਖੇਤਰਾਂ ਦੀ ਪੜਤਾਲ ਕਰਦੇ ਹੋਏ, ਟਾਸਕਫੋਰਸ ਵਧੇਰੇ ਰਲਵੇਂ ਮਿਲਵੇਂ ਸਮਾਜ ਤੇ ਆਰਥਿਕਤਾ ਨੂੰ ਪੁਖਤਾ ਕਰਨ ਵਿੱਚ ਕੇਂਦਰ ਸਰਕਾਰ ਦੀ ਵੱਡੀ ਭੂਮਿਕਾ ਉਪਰ ਵੀ ਨਜ਼ਰ ਮਾਰੇਗੀ।

ਆਪਣੇ ਵਿਚਾਰ ਦੱਸੋ

ਤੁਹਾਡੇ ਵਿਚਾਰ ਲੇਬਰ ਦੀਆਂ ਨੀਤੀਆਂ ਬਨਾਉਣ ਵਿੱਚ ਦਿਸ਼ਾ ਪ੍ਰਦਾਨ ਕਰਨਗੇ। ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਾਂ।

ਵਿਚਾਰ ਜਮ੍ਹਾਂ ਕਰਵਾਓ

ਅਸੀਂ ਤੁਹਾਡੇ ਦੁਆਰਾ ਹਰ ਕਿਸਮ ਨਾਲ ਜਮ੍ਹਾਂ ਕਰਵਾਏ ਗਏ ਵਿਚਾਰਾਂ ਦਾ ਸਵਾਗਤ ਕਰਦੇ ਹਾਂ ਜਿੰਨ੍ਹਾਂ ਵਿੱਚ ਲਿਖਤੀ, ਅਵਾਜ਼ ਭਰ ਕੇ ਜਾਂ ਵੀਡੀਓ ਸ਼ਾਮਲ ਹਨ। ਅਸੀਂ ਕਿਸੇ ਵੀ ਭਾਸ਼ਾ ਵਿੱਚ ਤੁਹਾਡੇ ਵਿਚਾਰਾਂ ਦਾ ਸਵਾਗਤ ਕਰਦੇ ਹਾਂ।

ਜਮ੍ਹਾਂ ਕਰਵਾਏ ਗਏ ਵਿਚਾਰ ਟਾਸਕਫੋਰਸ ਦੇ ਧਿਆਨ ਕਰਨ ਵਾਲੇ ਘੱਟੋ ਘੱਟ ਇਕ ਖੇਤਰ ਨਾਲ ਸਬੰਧਿਤ ਹੋਣੇ ਚਾਹੀਦੇ ਹਨ ਅਤੇ ਸੰਪਰਕ ਦੇ ਵੇਰਵੇ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।

ਤੁਸੀਂ ਆਪਣੇ ਵਿਚਾਰ ਈਮੇਲ [email protected] ਰਾਹੀਂ ਵੀ ਜਮ੍ਹਾਂ ਕਰਵਾ ਸਕਦੇ ਹੋ

ਸੰਪਰਕ

ਲੇਬਰ ਦੀ ਬਹੁ-ਸਭਿਆਚਾਰੀ ਸਬੰਧ ਕਾਇਮ ਕਰਨ ਵਾਲੀ ਟਾਸਕਫੋਰਸ ਨਾਲ ਸੰਪਰਕ ਕਰਨ ਲਈ ਕਿਰਪਾ ਕਰਕੇ [email protected] ਨੂੰ ਈਮੇਲ ਕਰੋ।